ਛੋਟੀ ਉਮਰੇ ਮਾਂ ਬਣਨ 'ਤੇ ਲੱਗੀ ਰੋਕ
|
ਲੰਡਨ 18 ਨਵੰਬਰ- ਸਰਕਾਰ ਵਲੋਂ ਕੁੜੀਆਂ ਨੂੰ ਗਰਭ ਰੋਕੂ ਟੀਕੇ ਲਗਾਉਣ ਦੇ ਫ਼ੈਸਲੇ ਕਰਕੇ ਬ੍ਰਿਟੇਨ 'ਚ ਵੱਡਾ ਵਿਵਾਦ ਖੜਾ ਹੋ ਗਿਆ ਹੈ। ਟੀਨਏਜ਼ ਪ੍ਰੈਗਨੈਂਸੀ 'ਤੇ ਠੱਲ ਪਾਉਣ ਦੀਆਂ ਕੋਸ਼ਿਸ਼ਾਂ ਤਹਿਤ ਸਰਕਾਰ ਨੇ 13 ਸਾਲ ਤੱਕ ਦੀਆਂ ਕੁੜੀਆਂ ਲਈ ਇਹ ਹੁਕਮ ਜਾਰੀ ਕੀਤੇ ਹਨ। ਇਹ ਟੀਕੇ ਲਗਾਉਣ ਨਾਲ ਘੱਟ ਉਮਰ ਦੀਆਂ ਕੁੜੀਆਂ 3 ਮਹੀਨੇ ਤੱਕ ਗਰਭ ਧਾਰਨ ਨਹੀਂ ਕਰ ਸਕਣਗੀਆਂ। ਲੰਡਨ ਤੋਂ ਮਿਲੀ ਖ਼ਬਰ ਮੁਤਾਬਕ ਲੇਬਰ ਸਰਕਾਰ ਨੇ ਦੇਖਿਆ ਹੈ ਕਿ ਗਰਭਵਤੀ ਹੋਣ ਤੋਂ ਬਚਣ ਲਈ ਕੁੜੀਆਂ ਨਿਯਮਤ ਰੂਪ ਨਾਲ ਗੋਲੀਆਂ ਨਹੀਂ ਲੈ ਰਹੀਆਂ। ਇਸੇ ਕਰਕੇ ਬ੍ਰਿਟੇਨ 'ਚ ਛੋਟੀ ਉਮਰੇ ਮਾਂ ਬਣਨ ਦੇ ਕਾਫ਼ੀ ਮਾਮਲੇ ਸਾਹਮਣੇ ਆ ਰਹੇ ਹਨ। ਪੂਰੇ ਯੂਰਪ 'ਚ ਇਹ ਦਰ ਕਾਫ਼ੀ ਜ਼ਿਆਦਾ ਹੈ। ਇਸੇ ਤਹਿਤ ਬ੍ਰਿਟੇਨ ਦੇ ਸਿਹਤ ਅਤੇ ਸਿਖਿਆ ਮੰਤਰੀਆਂ ਨੇ ਹੈਲਥ ਚੀਫ਼ ਐਕਜ਼ੀਕਿਊਟਿਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਲੰਬੇ ਸਮੇਂ ਤੱਕ ਕਾਰਗਰ ਹੋਣ ਵਾਲੇ ਗਰਭ ਰੋਕੂ ਤਰੀਕੇ ਅਪਣਾਏ। ਇੰਗਲੈਂਡ ਦੇ 152 ਪ੍ਰਾਇਮਰੀ ਕੇਅਰ ਟਰਸਟ ਤੋਂ ਮਿਲੇ ਅੰਕੜਿਆਂ ਮੁਤਾਬਕ 13 ਸਾਲ ਤੱਕ ਕੁੜੀਆਂ ਨੂੰ ਇਸ ਤਰ੍ਹਾਂ ਦੇ ਇੰਜੈਕਸ਼ਨ ਲਗਾਏ ਗਏ। ਫਿਲਹਾਲ ਸਰਕਾਰ ਦੇ ਇਸ ਕਦਮ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਆਲੋਚਕਾਂ ਮੁਤਾਬਕ ਇਸ ਨਾਲ ਛੋਟੀ ਉਮਰ ਦੇ ਮੁੰਡੇ-ਕੁੜੀਆਂ ਨੂੰ ਸੈਕਸ 'ਚ ਉਤਸ਼ਾਹ ਮਿਲੇਗਾ ਅਤੇ ਸੈਕਸ ਨਾਲ ਫੈਲਣ ਵਾਲੀਆਂ ਬੀਮਾਰੀਆਂ 'ਤੇ ਰੋਕ ਲੱਗ ਸਕੇਗੀ ਪਰ ਕੁਝ ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਦਵਾਈਆਂ ਨਾਲ ਕੁੜੀਆਂ 'ਚ ਆਮ ਹੋਣ ਵਾਲੇ ਵਾਧੇ 'ਚ ਵੀ ਰੁਕਾਵਟ ਆ ਸਕਦੀ ਹੈ।
|
|
News Source :Chardhikala News Service
|
|
|
ਸੈਕਸ ਦੇ ਸ਼ੌਕੀਨਾਂ ਲਈ ਸਿਆਸੀ ਪਾਰਟੀ !
|
ਮੈਲਬੋਰਨ 18 ਨਵੰਬਰ- ਹੁਣ ਕਾਮ (ਸੈਕਸ) ਤੁਹਾਨੂੰ ਸਿਆਸਤ ਦੀ ਪੌੜੀ ਚੜ੍ਹਾ ਸਕਦਾ ਹੈ। ਆਸਟਰੇਲੀਆ ਵਿਚ ਇਹ ਨਵਾਂ ਵਰਤਾਰਾ ਕਾਫੀ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਇਕ ਸਿਆਸੀ ਪਾਰਟੀ ਸਿਰਫ਼ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ, ਜੋ ਕਾਮ ਨੂੰ 'ਗੰਭੀਰਤਾ' ਨਾਲ ਲੈਂਦੇ ਹਨ। ਬੀਤੇ ਦਿਨੀਂ ਲੋਕਾਂ ਦੇ ਅਖਾੜੇ ਵਿਚ ਆ ਰਹੀ ਇਸ ਪਾਰਟੀ ਦਾ ਨਾਂ ਰੱਖਿਆ ਗਿਆ 'ਦਿ ਆਸਟਰੇਲੀਅਨ ਸੈਕਸ ਪਾਰਟੀ' ਅਤੇ ਇਸ ਦਾ ਨਾਅਰਾ ਹੈ : ਅਸੀਂ ਕਾਮ ਪ੍ਰਤੀ ਗੰਭੀਰ ਹਾਂ। ਇਸ ਪਾਰਟੀ ਦੀ ਅੱਖ ਉਨ੍ਹਾਂ ਚਾਲੀ ਲੱਖ ਆਸਟਰੇਲੀਆਈ ਲੋਕਾਂ 'ਤੇ ਹੈ, ਜੋ ਪੋਰਨੋਗ੍ਰਾਫੀ (ਕਾਮ ਵਾਸਨਾ ਸਬੰਧੀ) ਸਮੱਗਰੀ ਪੜ੍ਹਦੇ ਤੇ ਵੇਂਹਦੇ ਹਨ। ਪਾਰਟੀ ਨੂੰ ਸੂਬਾਈ ਤੇ ਸੰਘੀ ਸੰਸਦਾਂ ਵਿਚ ਕੁਝ ਸੀਟਾਂ ਜਿੱਤਣ ਦੀ ਪੂਰੀ ਆਸ ਹੈ। ਪਾਰਟੀ ਦੀਆਂ ਨੀਤੀਆਂ ਵਿਚ ਕੌਮੀ ਸੈਕਸ ਸਿੱਖਿਆ ਪਾਠਕ੍ਰਮ ਬਣਾਉਣਾ, ਸੈਂਸਰਸ਼ਿਪ ਘਟਾਉਣਾ, ਸਰਕਾਰ ਵੱਲੋਂ ਪ੍ਰਸਤਾਵਿਤ ਇੰਟਰਨੈੱਟ ਫਿਲਟਰ ਖਤਮ ਕਰਾਉਣਾ ਅਤੇ ਹਮਜਿਨਸੀ ਵਿਆਹਾਂ ਦੀ ਹਮਾਇਤ ਕਰਨ ਦੇ ਨੁਕਤੇ ਸ਼ਾਮਲ ਹਨ। ਕੌਮੀ ਸੈਕਸ ਪਾਠਕ੍ਰਮ ਅਪਣਾਉਣ 'ਤੇ ਜ਼ੋਰ ਦਿੰਦਿਆਂ ਪਾਰਟੀ ਦੀ ਕਨਵੀਨਰ ਫਿਓਨਾ ਪੈਟਨ ਨੇ ਕਿਹਾ ਕਿ 'ਬੱਚਿਆਂ ਅੰਦਰ ਵੱਧ ਰਹੀ ਕਾਮੁਕ ਖਿੱਚ ਅਤੇ ਇਸ ਤਰ੍ਹਾਂ ਦੀ ਸਮੱਗਰੀ ਤੱਕ ਉਨ੍ਹਾਂ ਦੀ ਪਹੁੰਚ ਬਾਰੇ ਬੜੀ ਫਿਕਰਮੰਦੀ ਹੋ ਰਹੀ ਹੈ। ਮੇਰਾ ਖਿਆਲ ਹੈ ਕਿ ਸਾਡਾ ਪਹਿਲਾ ਕਦਮ ਸਿੱਖਿਆ ਹੋਣਾ ਚਾਹੀਦਾ ਹੈ।'
|
|
News Source :Chardhikala News Service
|
|
|
ਤੰਦਰੁਸਤ ਦਿਲ ਵਾਲਿਆਂ ਲਈ ਖ਼ੁਸ਼ਖਬਰੀ
|
ਨਿਊਯਾਰਕ 18 ਨਵੰਬਰ- ਤੰਦਰੁਸਤ ਦਿਲ ਵਾਲੇ ਵਿਅਕਤੀਆਂ ਲਈ ਚੰਗੀ ਖ਼ਬਰ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਲੈਸਟਰੋਲ ਘੱਟ ਕਰਨ ਵਾਲੀ ਦਵਾਈ ਸਟੇਟਿਨ ਤੰਦਰੁਸਤ ਦਿਲ ਵਾਲਿਆਂ ਨੂੰ ਭਵਿੱਖ ਵਿਚ ਹੋਣ ਵਾਲੇ ਦਿਲ ਦੇ ਦੌਰਿਆਂ ਨੂੰ ਘੱਟ ਕਰ ਸਕਦੀ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਕੋਲੈਸਟਰੋਲ ਘੱਟ ਕਰਨ ਦੀ ਦਵਾਈ ਸਟੇਟਿਨ ਅਜਿਹੇ ਲੋਕਾਂ ਵਿਚ ਵੀ ਦਿਲ ਦੇ ਦੌਰੇ ਅਤੇ ਦੂਜੇ ਖਤਰਿਆਂ ਨੂੰ ਲਗਭਗ ਅੱਧਾ ਕਰ ਦਿੰਦੀ ਹੈ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਅਜਿਹੇ ਖਤਰੇ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਅਮਰੀਕਨ ਹਾਰਟ ਐਸੋਸੀਏਸ਼ਨ ਦੇ ਇਕ ਸੰਮੇਲਨ ਵਿਚ ਦੱਸਿਆ ਗਿਆ ਹੈ ਕਿ ਇਹ ਨਤੀਜਾ 26 ਦੇਸ਼ਾਂ ਦੇ 17,800 ਪੁਰਸ਼ਾਂ ਅਤੇ ਮਹਿਲਾਵਾਂ 'ਤੇ ਕੀਤੀ ਗਈ ਖੋਜ ਤੋਂ ਬਾਅਦ ਸਾਹਮਣੇ ਆਇਆ ਹੈ ਜਿਸ ਵਿੱਚ ਘੱਟ ਜਾਂ ਸਾਧਾਰਨ ਕੋਲੈਸਟਰੋਲ ਵਾਲੇ ਲੋਕਾਂ ਨੂੰ ਸਟੇਟਿਨ ਦਾ ਸੇਵਨ ਕਰਵਾਇਆ ਗਿਆ ਸੀ। ਆਮ ਤੌਰ 'ਤੇ ਇਹ ਦਵਾਈ ਉਨ੍ਹਾਂ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਦਾ ਕੋਲੈਸਟਰੋਲ ਦਾ ਪੱਧਰ ਕਾਫੀ ਉੱਚਾ ਹੁੰਦਾ ਹੈ। ਖੋਜ ਦਾ ਇਹ ਨਤੀਜਾ ਨਿਊ ਇੰਗਲੈਂਡ ਆਫ ਮੈਡੀਸਨ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਵਿਚ ਕੋਲੈਸਟਰੋਲ ਦਾ ਪੱਧਰ ਉਨ੍ਹਾਂ ਲੋਕਾਂ ਤੋਂ ਘੱਟ ਸੀ, ਜਿਨ੍ਹਾਂ ਨੂੰ ਇਲਾਜ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ 'ਚ ਦਿਲ ਦੀ ਬਿਮਾਰੀ ਦਾ ਵੀ ਕੋਈ ਸੰਕੇਤ ਨਹੀਂ ਸੀ, ਪਰ ਉਨ੍ਹਾਂ ਦਾ ਸੀ-ਇਐਕਟਿਵ ਪ੍ਰੋਟੀਨ ਦਾ ਪੱਧਰ ਕਾਫੀ ਵਧਿਆ ਹੋਇਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਭਵਿੱਖ ਵਿਚ ਹੋਣ ਵਾਲੀਆਂ ਦਿਲ ਦੀਆਂ ਬਿਮਾਰੀਆਂ ਦਾ ਸੰਕੇਤ ਹੁੰਦਾ ਹੈ। ਦੋ ਸਾਲ ਤੱਕ ਇਨ੍ਹਾਂ ਮਰੀਜ਼ਾਂ ਦਾ ਪ੍ਰੀਖਣ ਕਰਨ ਤੋਂ ਬਾਅਦ ਪਾਇਆ ਗਿਆ ਕਿ 20 ਮਿਲੀਗਰਾਮ ਸਟੇਟਿਨ ਨੇ ਕੋਲੈਸਟਰੋਲ ਨੂੰ 50 ਫੀਸਦੀ ਅਤੇ ਦਿਲ ਦੀਆਂ ਬਿਮਾਰੀਆ ਨੂੰ 44 ਫ਼ੀਸਦੀ ਤੱਕ ਘੱਟ ਕਰ ਦਿੱਤਾ।
|
|
News Source :Chardhikala News Service
|
|
|
ਗਰਭਵਤੀ ਔਰਤਾਂ ਨੂੰ ਸ਼ੱਕਰਰੋਗ ਦਾ ਖ਼ਤਰਾ ਵਧੇਰੇ
|
ਨਵੀਂ ਦਿੱਤੀ 14 ਨਵੰਬਰ- ਗਰਭ ਅਵਸਥਾ ਵਿਚ ਔਰਤਾਂ ਨੂੰ ਸ਼ੱਕਰ ਰੋਗ ਹੋਣ ਦਾ ਵਧੇਰੇ ਖ਼ਤਰਾ ਹੁੰਦਾ ਹੈ ਜਿਸ ਦਾ ਪ੍ਰਭਾਵ ਹੋਣ ਵਾਲੀ ਸੰਤਾਨ 'ਤੇ ਵੀ ਪੈ ਸਕਦਾ ਹੈ। ਇਸ ਖ਼ਤਰੇ ਨੂੰ ਟਾਲਣ ਲਈ ਸਹੀ ਖਾਣਾ-ਪੀਣਾ ਅਤੇ ਕਸਰਤ ਕਰਨੀ ਜ਼ਰੂਰੀ ਹੈ। ਜਨਾਨਾ ਰੋਗਾਂ ਦੇ ਸੀਨੀਅਰ ਤੇ ਮਾਹਰ ਡਾ.ਅਰਚਨਾ ਧਵਨ ਬਜਾਜ ਦਾ ਕਹਿਣਾ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਮੋਟਾਪਾ ਅਤੇ ਐਸ਼ੋ-ਇਸ਼ਰਤ ਵਾਲਾ ਜੀਵਨ ਪਰਵਾਰ ਵਿਚ ਸ਼ੱਕਰ ਰੋਗ ਦੀ ਸੰਭਾਵਨਾ ਵਧਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਵਧੇਰੀ ਉਮਰ ਵਿਚ ਜਾ ਕੇ ਗਰਭਧਾਰਨ ਕਰਨ ਨਾਲ ਵੀ ਮਾਂ ਨੂੰ ਸ਼ੱਕਰ ਰੋਗ ਹੋ ਸਕਦਾ ਹੈ। ਇਸ ਨੂੰ ਗੈਸਟੇਸ਼ਨਲ ਡਾਇਬਿਟੀਜ਼ ਮੈਲਿਟਸ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਗਰਭਧਾਰਨ ਦੌਰਾਨ ਕਿਸੇ ਵੀ ਸਮੇਂ 'ਚ ਸ਼ੱਕਰ ਰੋਗ ਹੋ ਸਕਦਾ ਹੈ। ਜਨਾਨਾ ਰੋਗਾਂ ਦੇ ਮਾਹਰ ਡਾ. ਸੁਨੀਤਾ ਮਿੱਤਲ ਦਾ ਕਹਿਣਾ ਹੈ ਕਿ ਲਗਪਗ ਤਿੰਨ ਤੋਂ ਚਾਰ ਫ਼ੀਸਦੀ ਭਾਰਤੀ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਸ਼ੱਕਰ ਰੋਗ ਦਾ ਖ਼ਤਰਾ ਰਹਿੰਦਾ ਹੈ। ਇਸ ਬਿਮਾਰੀ ਕਾਰਨ ਜੱਚਾ ਅਤੇ ਬੱਚਾ ਦੋਹਾਂ ਲਈ ਖ਼ਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸੰਭਾਵਨਾ ਉਸ ਵੇਲੇ ਵੱਧ ਹੁੰਦੀ ਹੈ ਜਦੋਂ ਗਰਭਵਤੀ ਦੇ ਖੂਨ ਵਿਚ ਗੁਲੂਕੋਜ਼ ਦੀ ਮਾਤਰਾ ਵਧੇਰੇ ਹੁੰਦੀ ਹੈ।
|
|
News Source :Chardhikala News Service
|
|
|
ਭਾਵੁਕ ਹੋਣਾ ਵੀ ਬਿਮਾਰੀ ਨੂੰ ਸੱਦਾ
|
ਟੋਰਾਂਟੋ 13 ਨਵੰਬਰ- ਆਮ ਤੌਰ 'ਤੇ ਹਰ ਬੰਦਾ ਥੋੜਾ ਬਹੁਤ ਭਾਵੁਕ ਜ਼ਰੂਰ ਹੁੰਦਾ ਹੈ ਪਰ ਇਕ ਸਟਡੀ 'ਚ ਇਹ ਪਤਾ ਲਗਿਆ ਹੈ ਕਿ ਜਲਦੀ ਭਾਵੁਕ ਹੋਣ ਵਾਲੇ ਵਿਅਕਤੀਆਂ 'ਚ ਡਿਪਰੈਸ਼ਨ ਦਾ ਖ਼ਤਰਾ ਸਭ ਨਾਲੋਂ ਜ਼ਿਆਦਾ ਹੁੰਦਾ ਹੈ। ਇਸ ਲਈ ਜੇ ਤੁਸੀਂ ਹਰ ਗੱਲ 'ਤੇ ਭਾਵੁਕ ਹੋ ਜਾਂਦੇ ਹੋ ਤਾਂ ਇਹ ਆਦਤ ਛੱਡ ਦਿਓ। ਟੋਰਾਂਟੋ ਸਥਿਤ ਯਾਰਕ ਯੂਨੀਵਰਸਿਟੀ 'ਚ ਪਿੱਛੇ ਜਿਹੇ ਕੀਤੀ ਇਸ ਸਟਡੀ 'ਚ ਇਹ ਖੁਲਾਸਾ ਕੀਤਾ ਗਿਆ ਹੈ। ਯੂਨੀਵਰਸਿਟੀ 'ਚ ਸਾਇਕੋਲੌਜੀ ਡਿਪਾਰਟਮੈਂਟ 'ਚ ਐਸੋਸੀਏਟ ਪ੍ਰੋਫੈਸਰ ਮਾਇਰਿਅਮ ਮੋਂਗ੍ਰੇਨ ਨੇ ਲੋਕਾਂ ਦੇ ਡਿਪਰੈਸ਼ਨ 'ਚ ਹੋਣ ਦੀ ਪ੍ਰਕ੍ਰਿਆ ਦੀ ਸਟਡੀ ਕੀਤੀ। ਮੋਂਗ੍ਰੇਨ ਨੇ ਵਿਦਿਆਰਥੀਆਂ ਵਿਚਕਾਰ ਦੋ ਗੇੜਾਂ 'ਚ ਸਟਡੀ ਕੀਤੀ। ਉਨ੍ਹਾਂ ਕਿਹਾ ਕਿ ਜ਼ਿਆਦਾ ਭਾਵੁਕ ਹੋਣ ਨਾਲ ਡਿਪਰੈਸ਼ਨ ਦੀ ਸਮੱਸਿਆ ਵੱਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਟਡੀ ਦੌਰਾਨ ਪਤਾ ਲਗਿਆ ਕਿ ਭਾਵੁਕ ਹੋ ਜਾਣ ਕਾਰਨ ਲੋਕਾਂ 'ਚ ਕਿਸ ਤਰ੍ਹਾਂ ਤਬਦੀਲੀ ਆਉਂਦੀ ਹੈ। ਸਟਡੀ 'ਚ ਔਰਤਾਂ ਅਤੇ ਆਦਮੀਆਂ ਦੇ ਡਿਪਰੈਸ਼ਨ 'ਚ ਜਾਣ ਦੀ ਪ੍ਰਕ੍ਰਿਆ 'ਚ ਕੋਈ ਫ਼ਰਕ ਨਹੀਂ ਦੇਖਿਆ ਗਿਆ।
|
|
News Source :Chardhikala News Service
|
|
|
ਹੁਣ ਰਾਮਦਾਸ ਵੱਲੋਂ ਸ਼ਰਾਬ ਵਿਰੋਧੀ ਮੁਹਿੰਮ
|
ਨਵੀਂ ਦਿੱਲੀ 13 ਨਵੰਬਰ- ਸਰਕਾਰ ਨੇ ਦੇਸ਼ 'ਚ ਸ਼ਰਾਬ ਪੀਣ ਦੇ ਤੇਜ਼ੀ ਨਾਲ ਵਧ ਰਹੇ ਰੁਝਾਨ ਅਤੇ ਇਸਦੇ ਮਾੜੇ ਸਿਟਿਆਂ ਨੂੰ ਧਿਆਨ 'ਚ ਰਖਦਿਆਂ ਰਾਸ਼ਟਰੀ ਸ਼ਰਾਬ ਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਵਿਚ 6 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਕੇਂਦਰੀ ਸਿਹਤ ਅਤੇ ਪਰਵਾਰ ਕਲਿਆਣ ਮੰਤਰੀ ਡਾ. ਅੰਬੂਮਣੀ ਰਾਮਦਾਸ ਨੇ ਦੱਸਿਆ ਕਿ ਸਰਕਾਰ ਦੇਸ਼ 'ਚ ਵਿਸ਼ੇਸ਼ ਰੂਪ 'ਚ ਨੌਜਵਾਨ ਵਰਗ ਦੇ ਵਿਦਿਆਰਥੀ, ਵਿਦਿਆਰਥਣਾਂ ਅਤੇ ਪਿੰਡਾਂ 'ਚ ਸ਼ਰਾਬ ਪੀਣ ਦੇ ਵਧਦੇ ਰੁਝਾਨ ਅਤੇ ਇਸਦੀ ਖ਼ੱਪਤ ਨੂੰ ਰੋਕਣ ਲਈ ਰਾਸ਼ਟਰੀ ਤੰਬਾਕੂ ਪ੍ਰੋਗਰਾਮ ਦੀ ਤਰ੍ਹਾਂ ਸ਼ਰਾਬ ਵਿਰੁੱਧ ਵੀ ਮੁਹਿੰਮ ਚਲਾਵੇਗੀ ਅਤੇ ਇਸ ਲਈ ਰਾਸ਼ਟਰੀ ਸ਼ਰਾਬ ਨੀਤੀ ਬਣਾਵੇਗੀ। ਡਾ. ਰਾਮਦਾਸ ਨੇ ਦੱਸਿਆ ਕਿ ਰਾਸ਼ਟਰੀ ਸ਼ਰਾਬ ਨੀਤੀ ਸਾਰੇ ਸਬੰਧਤ ਵਿਭਾਗਾਂ, ਗ਼ੈਰ ਸਰਕਾਰੀ ਸੰਗਠਨਾਂ, ਧਾਰਮਿਕ ਨੇਤਾਵਾਂ ਅਤੇ ਪ੍ਰਮੁੱਖ ਰਾਜਨੀਤਿਕ ਦਲਾਂ ਦੇ ਨਾਲ ਸਾਰੇ ਪਹਿਲੂਆਂ 'ਤੇ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤੀ ਜਾਵੇਗੀ ਅਤੇ ਇਸ ਵਿਚ ਤਕਰੀਬਨ 6 ਮਹੀਨੇ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਵਰਤਮਾਨ ਸਮੇਂ 'ਚ ਸ਼ਰਾਬ ਦੀ ਸਮੱਸਿਆ ਤੰਬਾਕੂ ਤੋਂ ਵੀ ਜ਼ਿਆਦਾ ਗੰਭੀਰ ਹੋ ਗਈ ਹੈ ਅਤੇ ਜੇਕਰ ਇਸ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਇਸ ਨਾਲ ਕਈ ਸਮੱਸਿਆਵਾਂ ਪੇਸ਼ ਹੋ ਸਕਦੀਆਂ ਹਨ।
|
|
News Source :Chardhikala News Service
|
|
|
ਮਰੀਜ਼ ਦਾ ਪਹਿਰਾਵਾ ਵੇਖ ਕੇ ਲਿਖੀ ਜਾਂਦੀ ਹੈ ਦਵਾਈ
|
ਨਵੀਂ ਦਿੱਲੀ 13 ਨਵੰਬਰ- ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਪ੍ਰਤੀ ਲੋੜ ਤੋਂ ਜ਼ਿਆਦਾ ਜਾਗਰੂਕਤਾ ਦਾ ਪ੍ਰਗਟਾਵਾ ਕਰਦਿਆਂ ਮਹਿੰਗੀਆਂ ਕਾਰਾਂ ਅਤੇ ਮਹਿੰਗੇ ਕੱਪੜੇ ਪਾ ਕੇ ਡਾਕਟਰਾਂ ਕੋਲ ਪਹੁੰਚਣ ਵਾਲੇ ਮਰੀਜ਼ਾਂ ਨੂੰ ਡਾਕਟਰ ਮਹਿੰਗੀਆਂ ਐਂਟੀਬਾਇਓਟਿਕ ਦਵਾਈਆਂ ਲਿਖ ਰਹੇ ਹਨ। ਹਾਲਾਂਕਿ ਆਮ ਹਾਲਤ 'ਚ ਇਨ੍ਹਾਂ ਦਵਾਈਆਂ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ। ਦੇਸ਼ ਦੇ ਚਾਰ ਮਹਾਂਨਗਰਾਂ ਚੇਨਈ, ਲਖਨਊ, ਤਿਰੂਵੰਤਪੁਰਮ ਅਤੇ ਵੇਲਲੂਰ 'ਚ ਕਰਵਾਏ ਗਏ ਸਰਵੇਖਣ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਉੱਤਰ ਪ੍ਰਦੇਸ਼ ਦੀ ਰਾਜਧਾਨੀ ਵਿਚ ਡਾਕਟਰ ਮਰੀਜ਼ਾਂ ਦੇ ਠਾਠ-ਬਾਠ ਤੋਂ ਵੱਧ ਪ੍ਰਭਾਵਿਤ ਹਨ। ਇੱਥੇ 85 ਪ੍ਰਤੀਸ਼ਤ ਡਾਕਟਰ ਅਜਿਹੇ ਹਨ, ਜੋ ਆਪਣੇ ਕਲੀਨਿਕ ਵਿਚ ਆਉਣ ਵਾਲੇ 50 ਫੀਸਦੀ ਮਰੀਜ਼ਾਂ ਦੇ ਪਰਚੇ 'ਚ ਐਂਟੀਬਾਇਓਟਿਕ ਲਿਖਣ ਲਈ ਭੋਰਾ ਵੀ ਸੰਕੋਚ ਨਹੀਂ ਕਰਦੇ। ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਿਆਦੀ ਬੁਖਾਰ, ਖਾਂਸੀ, ਜ਼ੁਕਾਮ ਅਤੇ ਡਾਇਰੀਆ ਸਮੇਤ ਵਾਇਰਲ ਤੋਂ ਫੈਲਣ ਵਾਲੀਆਂ ਬਿਮਾਰੀਆਂ ਲਈ ਡਾਕਟਰ ਮਰੀਜ਼ ਦੀ ਹੈਸੀਅਤ ਮੁਤਾਬਕ ਮਹਿੰਗੀਆਂ ਦਵਾਈਆਂ ਦੀ ਸਿਫਾਰਸ਼ ਕਰ ਰਹੇ ਹਨ, ਜਦੋਂ ਕਿ ਅਜਿਹੀ ਬਿਮਾਰੀ ਦਾ ਇਲਾਜ ਸਧਾਰਨ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਸਰਵੇਖਣ ਵਿਚ ਜਿੱਥੇ ਲਖਨਊ ਦੇ ਡਾਕਟਰ ਇਨ੍ਹਾਂ ਦਵਾਈਆਂ ਨੂੰ ਪਹਿਲ ਦੇ ਆਧਾਰ 'ਤੇ ਦੇ ਰਹੇ ਹਨ, ਉੱਥੇ ਵੇਲਲੂਰ ਦੇ 76 ਫੀਸਦੀ, ਚੇਨਈ ਦੇ 73 ਫੀਸਦੀ ਅਤੇ ਕੋਚੀ ਦੇ 47 ਫੀਸਦੀ ਡਾਕਟਰ ਅਜਿਹੀਆਂ ਐਂਟੀਬਾਇਓਟਿਕ ਦਵਾਈਆਂ ਨੂੰ ਪਹਿਲ ਦੇ ਰਹੇ ਹਨ। ਸਰਵੇਖਣ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਵਾਇਰਲ ਕਾਰਨ ਫੈਲਣ ਵਾਲੀਆਂ ਬਿਮਾਰੀਆਂ 'ਚ ਸਿਰਫ਼ 20 ਫੀਸਦੀ ਹੀ ਅਜਿਹੇ ਮਾਮਲੇ ਹੁੰਦੇ ਹਨ, ਜਿਨ੍ਹਾਂ ਲਈ ਐਂਟੀਬਾਇਓਟਿਕ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ। ਖੋਜ 'ਚ ਕੋਚੀ ਦੇ ਅੰਮ੍ਰਿਤਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੀ ਡਾਕਟਰ ਕੁਮਾਰੀ ਇੰਦਰਾ, ਵੇਲਲੂਰ ਸਥਿਤ ਕ੍ਰਿਸਚੀਅਨ ਮੈਡੀਕਲ ਕਾਲਜ ਦੇ ਡਾਕਟਰ ਐਸ ਜੇ ਚੰਦੀ, ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ 'ਚ ਬਾਲ ਚਕਿਤਸਾ ਵਿਭਾਗ ਦੇ ਡਾਕਟਰ ਰਸ਼ਮ ਕੁਮਾਰ ਅਤੇ ਐਮ ਐਮ ਸੀ ਚੇਨਈ 'ਚ ਬਾਲ ਸਿਹਤ ਵਿਭਾਗ ਦੇ ਡਾਕਟਰ ਸੁਦਰਾ ਸੁਰੇਸ਼ ਨੇ ਹਿੱਸਾ ਲਿਆ। ਸਰਵੇਖਣ ਰਿਪੋਰਟ ਇੰਡੀਅਨ ਜਨਰਲ ਆਫ਼ ਮੈਡੀਕਲ ਰਿਸਰਚ ਦੇ ਤਾਜ਼ਾ ਅਡੀਸ਼ਨ 'ਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਸਰਵੇਖਣ 'ਚ 100 ਸਰਕਾਰੀ ਹਸਪਤਾਲ ਅਤੇ 135 ਨਿੱਜੀ ਕਲੀਨਿਕਾਂ 'ਚ ਡਾਕਟਰਾਂ ਦੀਆਂ ਮਰੀਜ਼ਾਂ ਦਿੱਤੀਆਂ 8910 ਸਲਾਹ ਪਰਚੀਆਂ ਨੂੰ ਨਮੂਨੇ ਦੇ ਤੌਰ 'ਤੇ ਲਿਆ ਗਿਆ। ਖੋਜ 'ਚੋਂ ਇਹ ਸਿੱਟਾ ਨਿਕਲਿਆ ਕਿ 6 ਤੋਂ 18 ਸਾਲ ਦੀ ਉਮਰ ਦੇ ਮਰੀਜ਼ਾਂ ਨੂੰ ਬੁਖਾਰ ਲਈ ਡਾਕਟਰ ਐਂਟੀਬਾਇਓਟਿਕ ਦਵਾਈਆਂ ਲਿਖਦੇ ਹਨ। ਖੋਜ ਵਿਚ ਸ਼ਾਮਲ ਡਾਕਟਰਾਂ ਦੀ ਰਾਏ ਸੀ ਕਿ ਐਂਟੀਬਾਇਓਟਿਕ ਦਵਾਈਆਂ ਦੇ ਵੱਧ ਇਸਤੇਮਾਲ ਨਾਲ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਨੁਕਸਾਨ ਪਹੁੰਚਦਾ ਹੈ। ਖੋਜ 'ਚ ਸ਼ਾਮਲ ਡਾਕਟਰ ਰਸ਼ਮ ਕੁਮਾਰ ਦਾ ਮੰਨਣਾ ਹੈ ਕਿ ਮਰੀਜ਼ ਮਹਿੰਗੀਆਂ ਦਵਾਈਆਂ ਨੂੰ ਇਲਾਜ ਲਈ ਇੱਕੋ ਇੱਕ ਹੱਲ ਸਮਝਦਾ ਹੈ। ਇਸ ਲਈ ਹੀ ਉਨ੍ਹਾਂ ਦੀ ਮਨੋਦਸ਼ਾ ਨੂੰ ਸਮਝ ਕੇ ਡਾਕਟਰ ਮਰੀਜ਼ਾਂ ਨੂੰ ਇਸ ਤਰ੍ਹਾਂ ਦੀਆਂ ਦਵਾਈਆਂ ਲੈਣ ਦੀ ਸਲਾਹ ਦਿੰਦੇ ਹਨ। ਸਰਵੇਖਣ 'ਚ ਪਾਇਆ ਗਿਆ ਹੈ ਕਿ ਐਂਟੀਬਾਇਓਟਿਕ ਦਵਾਈਆਂ ਨੂੰ ਲਿਖਣ ਦੇ ਮਾਮਲੇ 'ਚ ਨਿੱਜੀ ਹਸਪਤਾਲਾਂ ਦੇ ਮੁਕਾਬਲੇ ਸਰਕਾਰੀ ਹਸਪਤਾਲ ਅੱਗੇ ਹਨ। ਹਾਲਾਂਕਿ ਨਿੱਜੀ ਹਸਪਤਾਲਾਂ ਦੇ ਡਾਕਟਰ ਕਿਊਨੋਲੋਨੇਸ ਤੇ ਸੈਫ਼ਾਲਾਸਪੋਰਿੰਸ ਵਰਗੀਆਂ ਖਰਚੀਲੀਆਂ ਤੇ ਨਵੀਆਂ ਐਂਟੀਬਾਇਓਟਿਕ ਦਵਾਈਆਂ ਦੇਣ ਦੀ ਸਲਾਹ ਵੀ ਦੇ ਦਿੰਦੇ ਹਨ ਜਦੋਂ ਕਿ ਅਜਿਹੀਆਂ ਦਵਾਈਆਂ ਸਿਰਫ਼ ਉਸ ਸਮੇਂ ਦੇਣੀਆਂ ਚਾਹੀਦੀਆਂ ਹਨ, ਜਦੋਂ ਆਮ ਦਵਾਈਆਂ ਦਾ ਅਸਰ ਨਾ ਹੋਵੇ।
|
|
News Source :Chardhikala News Service
|
|
|
ਬੁਢਾਪੇ ਚ ਜਵਾਨੀ ਲਿਆਉਣ ਲਈ ਨਵੀਂ ਦਵਾਈ ਲੱਭੀ
|
ਲੰਦਨ 9 ਨਵੰਬਰ- ਬੁਢਾਪੇ ਅਤੇ ਜਵਾਨੀ ਵਿਚਕਾਰਲੇ ਫ਼ਰਕ ਨੂੰ ਘੱਟ ਕਰਨ ਲਈ ਵਿਗਿਆਨੀਆਂ ਨੇ ਇਕ ਨਵੀਂ ਦਵਾਈ ਦੀ ਖੋਜ ਕੀਤੀ ਹੈ। ਇਸ ਦਵਾਈ ਦੀ ਖਾਸੀਅਤ ਇਹ ਹੈ ਕਿ ਇਸ ਨਾਲ ਬੁਢਾਪੇ ਦਾ ਸ਼ਿਕਾਰ ਹੋ ਚਲੀਆਂ ਮਾਸਪੇਸ਼ੀਆਂ ਨੂੰ ਮੁੜ ਤੋਂ ਮਜ਼ਬੂਤ ਆਕਾਰ ਦਿੱਤਾ ਜਾ ਸਕੇਗਾ। 'ਯੂਨੀਵਰਸਿਟੀ ਆਫ਼ ਵਰਜੀਨੀਆ ਹੈਲਥ ਸਿਸਟਮ' ਦੇ ਮਾਹਰਾਂ ਮੁਤਾਬਕ ਐਮ.ਕੇ-677 ਨਾਮਕ ਇਸ ਦਵਾਈ ਦੀ ਹਰ ਰੋਜ਼ ਇਕ-ਇਕ ਖੁਰਾਕ ਲਈ ਜਾਂਦੀ ਹੈ ਤਾਂ ਬੁੱਢੇ ਵਿਅਕਤੀਆਂ ਦੀਆਂ ਬਾਹਵਾਂ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ ਫ਼ਿਰ ਤੋਂ ਜਵਾਨ ਆਕਾਰ 'ਚ ਆ ਜਾਣਗੀਆਂ। ਇਹੀ ਨਹੀਂ ਦਵਾਈ ਦੇ ਅਸਰ ਨਾਲ ਉਨ੍ਹਾਂ ਦੇ ਸਰੀਰ ਦੀ ਬਾਇਓ ਕੈਮਿਸਟਰੀ ਵੀ ਸੁਧਾਰ ਕੇ ਜਵਾਨਾਂ ਦੀ ਤਰ੍ਹਾਂ ਹੋਵੇਗੀ। ਸੂਤਰਾਂ ਮੁਤਾਬਕ ਦਵਾਈ ਦੇ ਅਸਰ ਦੇ ਸੁਰਖਿੱਅਤ ਹੋਣ ਬਾਰੇ ਅਜੇ ਪਤਾ ਨਹੀਂ ਹੈ। ਇਹ ਪਤਾ ਕਰਨ ਲਈ ਮਾਹਰਾਂ ਨੇ ਇਕ ਸਟਡੀ ਕੀਤੀ। ਇਸ ਸਟਡੀ 'ਚ ਦਵਾਈ ਦੇ ਅਸਰ ਨਾਲ ਮਾਸਪੇਸ਼ੀਆਂ ਨੇ ਆਪਣਾ ਗੁਆਚਾ ਮਾਸ 20 ਫ਼ੀਸਦੀ ਤਕ ਵਾਪਸ ਹਾਸਲ ਕਰ ਲਿਆ। ਮਾਸਪੇਸ਼ੀਆਂ ਦਾ ਮਾਸ ਵਧਦੀ ਉਮਰ ਦੇ ਅਸਰ ਨਾਲ ਘਟ ਗਿਆ ਸੀ। ਯੂਨੀਵਰਸਿਟੀ ਦੇ ਮਾਈਕਲ ਥਾਰਨਰ ਮੁਤਾਬਕ ਦਵਾਈ ਦੇ ਅਸਰ ਨਾਲ ਬਜ਼ੁਰਗ ਲੋਕਾਂ 'ਚ ਗਰੋਥ ਹਾਰਮੋਨ ਦਾ ਲੈਵਲ ਨੌਜਵਾਨਾਂ ਤਰ੍ਹਾਂ ਵਧਿਆ ਦੇਖਿਆ ਗਿਆ। ਉਨ੍ਹਾਂ ਮੁਤਾਬਕ ਸਾਰੀ ਸਟਡੀ ਨਾਲ ਬੁਢਾਪੇ ਦੇ ਅਸਰ ਨੂੰ ਘੱਟ ਕਰਨ ਲਈ ਬਿਹਤਰ ਇਲਾਜ ਕਰਨ 'ਚ ਮਦਦ ਮਿਲੇਗੀ।
|
|
News Source :Chardhikala News Service
|
|
|
ਫੋਲਿਕ ਐਸਿਡ ਨਹੀਂ ਰੋਕ ਸਕਦਾ ਕੈਂਸਰ-ਅਧਿਐਨ
|
ਵਾਸ਼ਿੰਗਟਨ 6 ਨਵੰਬਰ- ਇੱਕ ਨਵੇਂ ਅਧਿਐਨ ਅਨੁਸਾਰ ਜਿਨ੍ਹਾਂ ਔਰਤਾਂ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ਉਨ੍ਹਾਂ ਵਿੱਚ ਕੈਂਸਰ ਨੂੰ ਰੋਕਣ 'ਚ ਫੋਲਿਕ ਐਸਿਡ, ਵਿਟਾਮਿਨ ਬੀ-6 ਅਤੇ ਬੀ-12 ਮਹੱਤਵਪੂਰਨ ਭੂਮਿਕਾ ਨਹੀਂ ਨਿਭਾਉਂਦਾ। ਅਮਰੀਕਨ ਮੈਡੀਕਲ ਐਸੋਸੀਏਸ਼ਨ 'ਚ ਪ੍ਰਕਾਸ਼ਿਤ ਇੱਕ ਜਨਰਲ 'ਚ ਦੱਸਿਆ ਗਿਆ ਹੈ ਕਿ ਇਹ ਅਧਿਐਨ ਫੋਲਿਕ ਐਸਿਡ ਵਿਟਾਮਿਨ ਬੀ-6 ਅਤੇ ਬੀ-12 ਵੱਲੋਂ ਕੈਂਸਰ ਨੂੰ ਰੋਕਣ ਸਬੰਧੀ ਸਿਹਤ ਜਗਤ ਦੇ ਸਭ ਤੋਂ ਪ੍ਰਚਲਿਤ ਮਾਨਤਾ ਦਾ ਖੰਡਨ ਕਰਦਾ ਹੈ। ਅਮਰੀਕਾ 'ਚ 1998 ਤੋਂ ਹੀ ਕਈ ਖੁਰਾਕੀ ਪਦਾਰਥਾਂ 'ਚ ਬਣਾਉਟੀ ਫੋਲਿਕ ਐਸਿਡ ਦੀ ਮਾਤਰਾ ਭਰਪੂਰ ਰਹੀ ਹੈ ਜਿਸ ਨਾਲ ਜਨਮ ਦੌਰਾਨ ਜਮਾਂਦਰੂ ਨਸਾਂ ਸੰਬੰਧੀ ਰੋਗਾਂ ਦਾ ਖ਼ਤਰਾ ਘੱਟ ਰਹਿੰਦਾ ਹੈ। ਅਧਿਐਨ 'ਚ ਦੱਸਿਆ ਗਿਆ ਹੈ ਕਿ ਅਮਰੀਕਾ ਦੀ ਲਗਭਗ ਇੱਕ ਤਿਹਾਈ ਬਾਲਗ ਆਬਾਦੀ ਮਲਟੀਵਿਟਾਮਿਨ ਲੈਂਦੀ ਹੈ ਇਨ੍ਹਾਂ ਵਿੱਚ ਫੋਲਿਕ ਐਸਿਡ ਵਿਟਾਮਿਨ ਬੀ-6 ਅਤੇ ਬੀ-12 ਸਾਮਲ ਹਨ।
|
|
News Source :Chardhikala News Service
|
|
|
ਏਡਜ਼ ਦੇ ਮਾਮਲੇ ਚ ਲੁਧਿਆਣਾ ਸਭ ਤੋਂ ਅੱਗੇ
|
ਲੁਧਿਆਣਾ 2 ਨਵੰਬਰ- ਏਡਜ਼/ਐਚ.ਆਈ.ਵੀ. ਪੀਡ਼ਤਾਂ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਸੂਬੇ ਵਿਚ ਲੁਧਿਆਣਾ ਦੇ ਸਭ ਤੋਂ ਉੱਪਰ 'ਏ' ਕੈਟਾਗਰੀ ਵਿਚ ਰੱਖਿਆ ਗਿਆ ਹੈ ਜਦਕਿ ਬਠਿੰਡਾ ਨੂੰ 'ਬੀ' ਕੈਟਾਗਰੀ ਵਿਚ ਰੱਖਿਆ ਗਿਆ ਹੈ। ਇਹ ਜਾਣਕਾਰੀ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ ਵੱਲੋਂ ਜਾਰੀ ਕੀਤੀ ਗਈ ਹੈ। ਉਥੇ ਹੀ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਹਰ ਸਾਲ ਏਡਜ਼ ਤੋਂ ਪੀੜ੍ਹਤ ਮਰੀਜ਼ਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਏਡਜ਼ ਦਾ ਸ਼ਿਕਾਰ ਔਰਤਾਂ ਦੀ ਤੁਲਨਾ ਵਿਚ ਮਰਦ ਜ਼ਿਆਦਾ ਹੋ ਰਹੇ ਹਨ। ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ (ਨਾਕੋ) ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਸਮੇਂ ਭਾਰਤ ਵਿਚ ਕੁੱਲ ਜਨਸੰਖਿਆ 0.36 ਫ਼ੀਸਦੀ ਲੋਕ ਏਡਜ਼ ਤੋਂ ਪੀੜ੍ਹਤ ਹਨ ਜਿਨ੍ਹਾਂ ਦੀ ਗਿਣਤੀ 23 ਲੱਖ ਦੇ ਕਰੀਬ ਹੈ। ਉਥੇ ਹੀ ਪੰਜਾਬ ਵਿਚ ਕੁਲ ਜਨਸੰਖਿਆ ਦਾ 0.12 ਫ਼ੀਸਦੀ ਲੋਕ ਏਡਜ਼ ਤੋਂ ਪੀੜ੍ਹਤ ਹਨ। ਏਡਜ਼ ਤੋਂ ਪੀੜ੍ਹਤ ਲੋਕਾਂ ਦੇ ਵੱਧ ਰਹੇ ਮਾਮਲਿਆਂ ਦੇ ਸਰਵੇਖਣ ਦੇ ਆਧਾਰ 'ਤੇ ਦੇਸ਼ ਦੇ ਕੁੱਲ 609 ਜ਼ਿਲ੍ਹਿਆਂ ਨੂੰ 4 ਕੈਟਾਗਰੀਆਂ ਵਿਚ ਵੰਡਿਆ ਗਿਆ ਹੈ ਜਿਨ੍ਹਾਂ ਵਿਚ 156 ਜ਼ਿਲ੍ਹਿਆਂ ਨੂੰ 'ਏ' ਕੈਟਾਗਰੀ ਵਿਚ, 39 ਜ਼ਿਲ੍ਹਿਆਂ ਨੂੰ 'ਬੀ' ਕੈਟਾਗਰੀ ਵਿਚ ਜਦਕਿ ਹੋਰਨਾਂ ਨੂੰ 'ਸੀ' ਅਤੇ 'ਡੀ' ਕੈਟਾਗਰੀ ਵਿਚ ਰੱਖਿਆ ਗਿਆ ਹੈ। ਪੰਜਾਬ ਦੇ ਜ਼ਿਲ੍ਹਿਆਂ ਵਿਚੋਂ ਲੁਧਿਆਣਾ ਨੂੰ 'ਏ' ਕੈਟਾਗਰੀ ਅਤੇ ਬਠਿੰਡਾ ਨੂੰ 'ਬੀ' ਕੈਟਾਗਰੀ ਵਿਚ ਰੱਖਿਆ ਗਿਆ ਹੈ ਜਦਕਿ ਬਾਕੀਆਂ ਨੂੰ 'ਸੀ' ਕੈਟਾਗਰੀ ਵਿਚ ਰੱਖਿਆ ਗਿਆ ਹੈ। ਏਡਜ਼ ਤੋਂ ਪੀੜ੍ਹਤ ਸਭ ਤੋਂ ਜ਼ਿਆਦਾ ਸ਼ਿਕਾਰ ਪੁਰਸ਼ ਹੋ ਰਹੇ ਹਨ। ਜਿਸ ਦਾ ਪ੍ਰਮੁੱਖ ਕਾਰਨ ਇਨਫੈਕਟਿਡ ਇੰਜੈਕਸ਼ਨਾਂ ਦੀਆਂ ਸੂਈਆਂ ਅਤੇ ਅਸੁਰੱਖਿਆ ਸੰਭੋਗ ਕਰਨਾ ਹੈ। 'ਨਾਕੋ' ਅਨੁਸਾਰ ਦੇਸ਼ ਵਿਚ ਏਡਜ਼ ਤੋਂ ਪੀੜ੍ਹਤ ਕੁਲ ਮਾਮਲਿਆਂ ਵਿਚ 61 ਫ਼ੀਸਦੀ ਪੁਰਸ਼ ਅਤੇ 39 ਫ਼ੀਸਦੀ ਔਰਤਾਂ ਹਨ। ਇਹੀ ਗੱਲ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਪਿਛਲੇ 6 ਸਾਲਾਂ ਵਿਚ ਹੋਏ ਏਡਜ਼ ਪ੍ਰੀਖਣਾਂ ਦੇ ਦੌਰਾਨ ਸਾਹਮਣੇ ਆਈ ਹੈ। ਉਕਤ ਹਸਪਤਾਲ ਵਿਚ 6 ਸਾਲਾਂ ਵਿਚ 6473 ਲੋਕਾਂ ਨੇ ਏਡਜ਼ ਦਾ ਪ੍ਰੀਖਣ ਕਰਵਾਇਆ। ਜਿਨ੍ਹਾਂ ਵਿਚੋਂ ਕੁਲ 358 ਲੋਕਾਂ ਨੂੰ ਐਚ. ਆਈ. ਵੀ. ਪਾਜ਼ੀਟਿਵ ਪਾਇਆ ਗਿਆ ਇਨ੍ਹਾਂ ਵਿਚੋਂ 231 ਪੁਰਸ਼ ਅਤੇ 34 ਔਰਤਾਂ ਹਨ। ਉਥੇ ਮਹਾਂਨਗਰ ਦੇ ਸਿਵਲ ਹਸਪਤਾਲ ਵਿਚ ਲਗਾਤਾਰ ਹਰ ਸਾਲ ਏਡਜ਼ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸੰਨ 2003 ਵਿਚ 17, 2004 ਵਿਚ 24, 2005 ਵਿਚ 41, 2006 ਵਿਚ 51, 2007 ਵਿਚ 141 ਮਾਮਲੇ ਸਾਹਮਣੇ ਆ ਚੁੱਕੇ ਹਨ।
|
|
News Source :Chardhikala News Service
|
|
|